Published Books

Doggytail Drive (Punjabi Novel)

Punjabi novel, published in 2011, has been highly appreciated and accepted by Punjabi readers and critics, as well. This is an experimental piece of Punjabi fiction which is focused on man-woman relationship. It redefines love, sex and morality in a new type of story narration. In a home, seven male characters are telling stories of their broken relationship

Suran De Saudagar (Punjabi)

Published 1998. Iqbal Mahal has portrayed masters of Punjabi singing in his own style like Surinder Kaur, Jagjit Singh, Shaukat Ali, Aasa Singh Mastana, Gurdas Mann and many more….

Click Here To Read

Suran De Saudagar (Shahmukhi)

Iqbal Mahal has portrayed masters of Punjabi singing in his own style like Surinder Kaur, Jagjit Singh, Shaukat Ali, Aasa Singh Mastana, Gurdas Mann and many more….

Click Here To Read


‘Doggytail Drive’ : Views & Reviews

“With the evolution of humanity from the state of apehood to that of the ‘naked ape’ (the term invented by Desmond Morris for the human race) the relations between to the two human sexes have added a great many dimensions — psychological, spiritual and philosophical — to the basic reproductive dimension. For thousands of years since the Biblical book of Genesis and the Rig Veda, the physical intensity associated with sex inevitably acquires the meaning of mental and spiritual ecstasy. Confining our attention to literature, the subject has inspired great literature such as the ‘Song of Solomon’ in the Bible, love stories of Lord Krishna and Radha in the Puranas, in the Sanskit poetry of Kalidas and Jayadev, in the Hindi poetry of Mirabai and Vidyapati, and the Punjabi Sufi poetry and Waris Sah’s Heer and other Qissa literature dealing with folk stories. Traces appear in Gurbani and this is the theme of most of the Dasam Granth. (I do not wish to express my opinion on the controversial subject whether the author of the Charitropakhyan part of this book is Guru Gobind Singh). Aspects of this dimension of life fill the ghazal literature in Urdu and Persian. It is a pity that such a significant aspect of human existence is treated as a taboo by some religions and churches. They poisoned it in order to kill it. It refused to die but continues to exist in the poisoned state. Vey few writers are courageous enough to deal with the subject in a frank manner. The English novelist D.H. Lawrence was one of them and had to pay a huge price and earn notoriety. Orthodox Christians, when asked about the frank Song of Solomon included in the Old Testament of the Bible, find one ‘spiritual’ explanation or the other. So do many Punjabis for the Qissa stories like Waris Shah’s Heer. The existence of the “spiritual” meaning in such stories may be undeniable, but the purely carnal and mental side also has a beauty of its own. Very few modern Indian/Pakistani writers have had the courage to deal with the subject frankly. Manto, Amrita, Shiv, Gargi and Khushwant Singh are some of them, and the book is quite rightly dedicated to them. I would like to make use of my personal knowledge of Iqbal in this review. (We are from the same village and have known each other well since boyhood days!) It is good that Iqbal did not receive any university education and got no master’s or doctorate in literature. His language is singularly free from any blemishes of “learning and scholarship” and represents the colloquial speech in all idiomatic purity unsoiled by any academisms. Not being a dedicated student of Punjabi (or any other) literature (except of the authors mentioned above plus a few other authors) and of any tradition of literary criticism, he is free from any externally imposed or self-imposed shackles. He started with the motto “I will find my own path, or make my own if I don’t find any.” This is what many guardians of traditions are unable to swallow. Quite predictably, objections have been made, such as “This novel has no single plot and sub-plots; the story moves nowhere; it is not one novel but collection of five novels; there is no hero or heroine; etc.,” not to mention the “moral” outrage generated by Iqbal’s frank treatment of the subject of sex! They don’t want the subject and technique of the novel to go beyond those of Nanak Singh. The novel starts with Mangat Ram Sharma, a “fallen” brahmin who appears as the suutardhar or the holder of the common thread running through the five stories strung in the necklace. The street he lives in is aptly named Doggytail Drive. There is an ancient Indian adage – “Keep a dog’s tail in a straight tube for twelve years, and it will still get curved when it comes out.” Symbolically, this applies to human sexuality as well. The story of sage Vishvamitra in the Mahabharta is a good example. The suutardhar organizes a “whisky yagg” in his residence in Doggytail Drive, where his married guests temporarily become bachelors (their wives having gone to attend a women’s musical function). While sipping whisky and munching roasted chicken and “martyred” goat, each guest narrates his past sexual exploits and others “dissect” these experiences and offer comments on it, which are sometimes mercilessly satirical. These experiences range from a simple acquaintance (which does not go beyond a greeting) of a school boy with a girl of his age to a full fledged sexual experience of a boy of the same age with a woman twice his age. The physical details are not explicitly given but only suggested with an intense portrayal of the psychological aspect of the experience. Another guest narrates the one-sided “romance” of his college days when he could not speak even once to his “beloved”. After forty years, he meets her again in Delhi by arrangement and wishes that he had not done so; the old woman he sees shatters the youthful picture he had treasured in his mind so long. Two guests narrate their sexual adventures of mature years, and one of them, a supernova, is proud of his numerous exploits. The dialogues, which cover all aspects of life, especially the relations of the two sexes, are in pure, down to earth, Punjabi and are full of sardonic and cynical comments — the most cynical being those of the suutardhar Mangat Ram Sharma himself. He believes himself to be above the weaknesses displayed by his guests. Towards the end of the novel, there comes a twist, an extremely interesting way to end the novel. Since there is no “plot” in the conventional sense, there could not be a conventional ending. There is simply a suutar or thread running through all the narratives — human, especially male, sexuality. Here Iqbal Mahal himself makes his appearance in the novel, takes on the role of the suutardhar and makes Sharma one of the beads in the string. The outcome of an old and almost forgotten sexual adventure of the old suutardhar comes to haunt him. And the novel ends abruptly in a most unexpected manner with the words Whether you take this as a failure of the novelist to bring about a “proper” ending of the novel or a unique artistic experiment depends on your own literary tastes. If you think that the laws of the craft of the Punjabi novel are carved in stone once and for all by Nanak Singh and Jaswant Singh Kanwal, you can draw your conclusion. But if you believe that artistic experimentation both in the subject matter and technique of the novel should always go on, you will come to an entirely different conclusion. ”

Mangat Rai Bhardwaj

“‘ਡੌਗੀਟੇਲ ਡਰਾਈਵ’ ਇਕਬਾਲ ਮਾਹਲ ਦਾ ਬਹੁਤ ਦਿਲਚਸਪ, ਸੱਜਰਾ ਤੇ ਵਿਲੱਖਣ ਨਾਵਲ ਹੈ। ਥੀਮ ਵੀ ਬਹੁਤ ਅਹਿਮ ਹੈ ਤੇ ਉਸ ਥੀਮ ਦੀ ਥਾਹ ਪਾਉਣ ਲਈ ਜੋ ਤਰੀਕਾ ਚੁਣਿਆ ਉਹ ਵੀ ਕਮਾਲ ਹੈ। ਰਿੰਦਾਂ ਦੀ ਮਹਿਫ਼ਲ ਵਿੱਚ ਹਾਜ਼ਰ ਸਾਰੇ ਜਣੇ ਔਰਤ ਨਾਲ ਆਪਣੇ ਸੰਬੰਧਾਂ ਦੀ ਹੱਡ-ਬੀਤੀ ਸੁਣਾਉਂਦੇ ਹਨ। ਅਕਸਰ ਪੁਰਸ਼ ਆਪਣੀਆਂ ਮਹਿਫ਼ਲਾਂ ਵਿੱਚ ਔਰਤਾਂ ਬਾਰੇ ਗੱਲਾਂ ਕਰਦੇ ਹਨ। ਗੱਲ ਦੀ ਗੇਂਦ ਕਦੀ ਰਸਾਤਲ ਵਿੱਚ ਡਿਗ ਪੈਂਦੀ ਹੈ ਤੇ ਕਦੇ ਉੱਚੀ ਉੱਠ ਕੇ ਅਸਮਾਨ ਵਿੱਚ ਚੰਦ ਬਣ ਜਾਂਦੀ ਹੈ। ਇਸ ਨਾਵਲ ਵਿੱਚ ਵੀ ਇਉਂ ਹੀ ਹੁੰਦਾ ਹੈ। ਪੁਰਸ਼ਾਂ ਦੀ ਗੱਲਬਾਤ ਵਿਚੋਂ ਉਨ੍ਹਾਂ ਦੀ ਮਾਨਸਿਕਤਾ ਦੇ ਸਾਰੇ ਪਹਿਲੂ ਉਜਾਗਰ ਹੁੰਦੇ ਹਨ। ਨਾਵਲ ਵਿਚਲੇ ਕਿਰਦਾਰਾਂ ਦੇ ਅਨੁਭਵ ਅਤੇ ਉਨ੍ਹਾਂ ਦੀ ਬਹਿਸ ਪੰਜਾਬੀ ਪਾਠਕਾਂ ਵਿੱਚ ਇਸ ਰਿਸ਼ਤੇ ਪ੍ਰਤੀ ਗਹਿਰੀ ਚੇਤਨਾ ਪੈਦਾ ਕਰੇਗੀ।”

Surjit Patar

“ਇਕਬਾਲ ਮਾਹਲ ਕੋਲ ਆਪਣੇ ਜੀਵਨ ਦੀਆਂ ਬੇਅੰਤ ਰੌਚਕ ਕਹਾਣੀਆਂ ਦੀ ਅਮੀਰੀ ਹੈ। ਉਹ ਤਨੋ ਤੇ ਮਨੋ ਜਿਨਾ ਸੁਨੱਖਾ ਹੈ, ਆਪਣੇ ਜੀਵਨ ਵਿਚ ਉਨਾ ਹੀ ਦਲੇਰ ਵੀ ਹੈ। ਇਸ ਕੁਦੱਰਤੀ ਸੁਮੇਲ ਦੇ ਹੁੰਦਿਆ ਜੀਵਨ ਦੇ ਕਿਸੇ ਪੱਲ ਵੀ, ਕੋਈ ਘਟਨਾ ਇਕ ਨਵੀਂ ਕਹਾਣੀ ਬਣ ਉਭੱਰ ਸਕਦੀ ਹੈ। ਇਕਬਾਲ ਨੇ ਆਪਣੇ ਸਰਸ਼ਾਰ ਜੀਵਨ ਦੇ ਇਸ ਮੋੜ ‘ਤੇ, ਆਪਣੀਆਂ ਅਤੇ ਜੱਗ ਦੀਆਂ ਅਨੇਕਾਂ ਕਹਾਣੀਆਂ ਨੂੰ ਇਕੱਠਿਆਂ ਕਰਕੇ ਇੱਕ ਨਾਵਲ ਦਾ ਰੂਪ ਦਿੱਤਾ ਹੈ। ਇਕਬਾਲ ਦੀ ਇਸ ਨਵੀਂ ਕਿਰਤ ਵਿਚ ਅਜੋਕੇ ਸਮਾਜ ਦੀ ਬਹੁਪੱਖੀ ਤਸਵੀਰ ਹੈ। ਮਨੁੱਖੀ ਮਨ ਅੰਦਰਲੇ ਅਨੰਦ ਭਰਪੂਰ ਪਲਾਂ ਦੇ ਨਾਲ ਨਾਲ ਅਜੋਕੇ ਜੀਵਨ ਵਿਚਲੀਆਂ ਪੀੜਾਂ, ਕੁੜੱਤਣ ਅਤੇ ਤਣਾਵਾਂ ਦਾ ਬਿਆਨ ਹੈ। ਭੁੱਖ ਅਤੇ ਦੁੱਖ ਦੀ ਤਸਵੀਰ ਹੈ। ਮੈਨੂੰ ਯਕੀਨ ਹੈ ਕਿ ਇਕਬਾਲ ਦੀ ਇਸ ਰਚਨਾ ਨੂੰ ਪਾਠਕਾ ਵਲੋਂ ਨਿੱਘਾ ਹੁੰਗਾਰਾ ਮਿਲੇਗਾ। ”

Gurcharan Rampuri

“‘ਡੌਗੀਟੇਲ ਡਰਾਈਵ’ ਯਾਨੀ ‘ਕੁੱਤੇ ਦੀ ਪੂਛ’ ਜਿਹੀ ਜਿ਼ੰਦਗੀ ਦਰਸਾਉਣ ਵਾਲੇ ਆਪਣੇ ਪਲੇਠੇ ਨਾਵਲ ਨਾਲ ਇਕਬਾਲ ਮਾਹਲ ਨਾਵਲਕਾਰਾਂ ਦੀ ਮੂਹਰਲੀ ਪਾਲ ਵਿਚ ਸ਼ਾਮਲ ਹੋ ਗਿਐ। ਮੈਂ ਤਾਂ ਉਹਨੂੰ ਰੇਡੀਓ, ਟੀ. ਵੀ. ਤੇ ਗਾਉਣ ਵਜਾਉਣ ਵਾਲਿਆਂ ਦਾ ਗਵਰਨਰ ਤੇ ਸੁਰਾਂ ਦਾ ਸੁਦਾਗਰ ਹੀ ਸਮਝਦਾ ਸੀ, ਪਤੰਦਰ ਨਾਵਲਕਾਰੀ ਦਾ ਵੀ ਛੁਪਿਆ ਰੁਸਤਮ ਨਿਕਲਿਆ। ਬਰੈਂਪਟਨ ਦਾ ਅਫ਼ਲਾਤੂਨ। ਗੱਲਾਂ ਉਸ ਨੇ ਪਿੰਡ ਦੀ ਭੱਠੀ ‘ਤੇ ਬੈਠੇ ਛੜਿਆਂ ਵਰਗੀਆਂ ਕੀਤੀਆਂ ਤੇ ਨਾਂ ਰੱਖਿਆ ਬਰੈਂਪਟਨ ਦੀ ਇਕ ਬੀਹੀ ਦਾ-ਡੌਗੀਟੇਲ ਡਰਾਈਵ। ਨਾਵਲ ਦੇ ਸਰਵਰਕ ਉਤੇ ਹਜ਼ਾਰਾ ਸਿੰਘ ਰਮਤਾ ਸਟਰੀਟ ਸਾਈਨ ਦੇ ਪੋਲ ਨਾਲ ਢੋਅ ਲਾਈ ਖੜ੍ਹਾ ਹੈ। ਹੇਠਾਂ ਮੇਪਲ ਦੇ ਪੱਤੇ ਝੜੇ ਪਏ ਹਨ। ਉਤੇ ਸਾਈਨ ਬੋਰਡ ਹੈ ਡਿਊਸਾਈਡ ਡਰਾਈਵ ਤੇ ਡੌਗੀਟੇਲ ਡਰਾਈਵ। ਸਾਹਮਣੇ 55 ਨੰਬਰ ਘਰ ਦੀਆਂ ਬੱਤੀਆਂ ਜਗਦੀਆਂ ਹਨ ਜਿਸ ਦੀ ਬੇਸਮੈਂਟ ਵਿਚ ਇਸ ਨਾਵਲ ਦਾ ਡਰਾਮਾ ਹੁੰਦੈ। ਸਥਾਨ ਸਪ੍ਰਿੰਗਡੇਲ। ਟੋਰਾਂਟੋ ਦੇ ਬਾਹਰਵਾਰ ਇੱਕ ਨਵਾਂ ਆਬਾਦ ਹੋਇਆ ਇਲਾਕਾ। ਬਹੁਤਾ ਕਰਕੇ ਇਥੇ ਪੰਜਾਬੀ ਰਹਿੰਦੇ ਹਨ। ਉਨ੍ਹਾਂ ਵਿਚ ਵੀ ‘ਸਿੰਘ’ ਜਿ਼ਆਦਾ ਹਨ। ਜਿਸ ਕਰਕੇ ਇਸ ਇਲਾਕੇ ਨੂੰ ‘ਸਿੰਘ ਡੇਲ’ ਵੀ ਕਿਹਾ ਜਾਂਦਾ ਹੈ। ਇਕ ਤਰ੍ਹਾਂ ਇਹੀ ਨਾਂ ਇਸ ਇਲਾਕੇ ਲਈ ਵਧੇਰੇ ਢੁੱਕਵਾਂ ਹੈ। ਰਹਿਣ ਸਹਿਣ ਤੋਂ ਪੰਜਾਬੀਆਂ ਦੇ ਇਹ ਘਰ ਪੰਜਾਬ ਦੇ ਕਿਸੇ ਪਿੰਡ ਜਾਂ ਕਸਬੇ ਦਾ ਭੁਲੇਖਾ ਸਿਰਜਦੇ ਹਨ। ਪੇਂਡੂ ਬੁੱਢੀਆਂ ਘਰਾਂ ਦੇ ਬਾਹਰ ਬੈਠ ਕੇ ਧੁੱਪ ਸੇਕਦੀਆਂ ਅਤੇ ਆਉਂਦੇ-ਜਾਂਦੇ ਨੂੰ ਘੂਰ-ਘੂਰ ਵੇਖਦੀਆਂ ਹਨ। ਰੋਟੀ ਖਾ ਕੇ ਵੱਡੀ ਉਮਰ ਦੇ ਬੁੱਢੇ ਗਲੀਆਂ ਵਿਚ ਸੈਰ ਕਰਦੇ ਹਨ। ਨਿੱਕੇ ਜਵਾਕ ਇਕ-ਦੂਜੇ ਪਿੱਛੇ ਨੱਸੇ ਫਿਰਦੇ ਹਨ। ਕਦੇ ਕਦਾਈਂ ਕੋਈ ਕੇਸੀ ਇਸ਼ਨਾਨ ਕਰਕੇ ਵਾਲ ਸੁਕਾਉਂਦਾ ਵੀ ਨਜ਼ਰ ਆ ਜਾਂਦਾ ਹੈ। ਡਰਾਮੇ ਦਾ ਸਥਾਨ ਦੱਸਣ ਤੋਂ ਬਾਅਦ ਲੇਖਕ ਪਾਤਰਾਂ ਨੂੰ 55 ਨੰਬਰ ਦੀ ਬੇਸਮੈਂਟ ਵਿਚ ਲੈ ਜਾਂਦਾ ਹੈ ਜਿਥੇ ‘ਵਿਸਕੀ-ਯੱਗ’ ਤੇ ਗੱਲਾਂ ਬਾਤਾਂ ਦਾ ਦੌਰ ਸ਼ੁਰੂ ਹੋ ਜਾਂਦੈ। ਤੀਵੀਆਂ ਤੀਆਂ ਦਾ ਮੇਲਾ ਵੇਖਣ ਗਈਆਂ ਹੁੰਦੀਐਂ। ਉਤੇ ਰਸੋਈ ਵਿਚ ਮੀਟ ਲਈ ਤੜਕਾ ਭੁੰਨਿਆ ਜਾਂਦੈ ਜਿਸ ਦੀਆਂ ਮਹਿਕਾਂ ਹੇਠਾਂ ਬੇਸਮੈਂਟ ਤਕ ਜਾਂਦੀਐਂ। ਪਾਤਰਾਂ ਦੇ ਸੰਵਾਦ ਕਰਾਰੇ ਹਨ। ਬਲੈਕ-ਲੇਬਲ ਦੀ ਕੁੰਡੇ ਵਾਲੀ ਬੋਤਲ ਬਾਰੇ ਡਾਇਲਾਗ ਹੈ, “ਕੇਰਾਂ ਤਾਂ ਭੜਾਕੇ ਪਾ ਦਿੰਦੀ ਐ ਮੇਰੇ ਪਤਿਓਰੇ ਦੀ।” “ਤੀਆਂ ਦਾ ਮੇਲਾ ਨੀ, ਉਹਨੂੰ ‘ਤੀਵੀਆਂ’ ਦਾ ਮੇਲਾ ਕਹਿਣਾ ਚਾਹੀਦੈ। ਚਾਰੇ ਪਾਸੇ ਤੀਵੀਆਂ ਈ ਤੀਵੀਆਂ। ਜਿਵੇਂ ਧਨੌਲੇ ਦੀ ਮੰਡੀ ਵਿਚ ਚਾਰੇ ਪਾਸੇ ਮੱਝਾਂ ਈ ਮੱਝਾਂ।” ਵਰਗੇ ਡਾਇਲਾਗਾਂ ਦੇ ਭੜਾਕੇ ਪੈਣ ਲੱਗਦੇ ਹਨ ਤਾਂ ਮੇਜ਼ਬਾਨ ਇਹ ਸੋਚ ਕੇ ਮੀਟ ਵਰਤਾਉਣ ਲੱਗਦਾ ਹੈ, “ਹੱਡੀ ਪਾ ਦਿਓ ਤਾਂ ਕੁੱਤੇ ਵੀ ਚੁੱਪ ਕਰ ਜਾਂਦੇ ਹਨ, ਇਹ ਤਾਂ ਫੇਰ ਵੀ ਬੰਦੇ ਹਨ।” ਲੰਡੇ-ਲੁੱਚੇ ਤੇ ਖਟ-ਮਿੱਠੇ ਸੰਵਾਦਾਂ ਨਾਲ ਨਾਵਲ ਤਰੋ-ਤਰ ਹੈ ਜਿਸ ਕਰਕੇ ਲੱਗਦੈ ਲੇਡੀ ਚੈਟਰਲੇ ਦੇ ਪ੍ਰੇਮ ਪੱਤਰਾਂ ਤੇ ਗਾਰਗੀ ਦੀ ‘ਨੰਗੀ ਧੁੱਪ ਵਾਂਗ ਵਿਕੇਗਾ। ਇਕਬਾਲ ਨੇ ਇਹ ਨਾਵਲ ਭੇਟ ਵੀ ਗਾਰਗੀ ਸਣੇ ਮੰਟੋ, ਅੰਮ੍ਰਿਤਾ, ਸਿ਼ਵ ਤੇ ਖ਼ੁਸ਼ਵੰਤ ਸਿੰਘ ਨੂੰ ਕੀਤਾ ਹੈ। ਤੀਵੀਆਂ ਦੀਆਂ ਗੱਲਾਂ ਜੁ ਉਨ੍ਹਾਂ ਵਾਂਗ ਕੀਤੀਆਂ ਨੇ। ਗੁੱਝੀਆਂ ਤੇ ਬੇਬਾਕ। ਪਾਠਕ ਪੱਟੇ ਜਾਂਦੇ ਨੇ ਅਜਿਹੀਆਂ ਗੱਲਾਂ ਨਾਲ। ਸਾਰੇ ਦਾ ਸਾਰਾ ਨਾਵਲ ਸਿਆਣੇ, ਸਵਾਦਲੇ, ਨਮਕੀਨ ਤੇ ਵਿਅੰਗਮਈ ਬਚਨਾਂ ਨਾਲ ਭਰਿਆ ਪਿਐ। ਦਾਲ ‘ਚੋਂ ਕੁਝ ਦਾਣੇ ਦੇਖੋ, “ਜ਼ਨਾਨੀ ਤਾਂ ਭਾਊ ਚਿਊਗਮ ਵਰਗੀ ਹੁੰਦੀ ਇਆ। ਪਹਿਲਾਂ ਪਹਿਲਾਂ ਮਿੱਠੀ ਲੱਗਦੀ ਆ। ਥੋੜ੍ਹੀ ਦੇਰ ਚੱਬ ਲੋ ਤਾਂ ਫਿੱਕੀ ਲੱਗਣ ਲੱਗ ਪੈਂਦੀ ਇਆ। ਫੇਰ ਕੌੜੀ ਲੱਗਣ ਲੱਗਦੀ ਆ। ਅੰਤ ਨੂੰ ਤਾਂ ਭਾਊ ਦੰਦਾਂ ਨਾਲੋਂ ਖੁਰਚ ਖੁਰਚ ਕੇ ਲਾਹੁਣੀ ਪੈਂਦੀ ਏ।” “ਇਹ ਰਾਈਟਰ ਵੀ ਸਾਲੇ ਪੂਰੇ ਪਖੰਡੀ ਹੁੰਦੇ ਐ। ਗੱਲਾਂ ਕਰਨਗੇ ਮਨ ਦੀਆਂ। ਆਤਮਾ ਦੀਆਂ। ਜ਼ਨਾਨੀ ਸਾਹਮਣੇ ਆ ਜਾਏ ਤਾਂ ਔਹ ਜਾਂਦੀ ਐ ਆਤਮਾ ਊਤਮਾ। ਤੇ ਚਿੰਬੜ ਜਾਂਦੇ ਐ ਜਿੰਨ ਭੂਤ ਬਣਕੇ।” “ਮਾਂ ਬੰਦੇ ਦੀ ਜਿ਼ੰਦਗੀ ਵਿਚ ਆਉਣ ਵਾਲੀ ਪਹਿਲੀ ਔਰਤ ਹੁੰਦੀ ਹੈ। ਵੱਡਾ ਹੋ ਕੇ ਪੁੱਤ ਮਾਂ ਲਈ ਸਿਰਫ਼ ਪੁੱਤ ਨਹੀਂ ਰਹਿੰਦਾ। ਇਕ ਮਰਦ ਹੋ ਜਾਂਦਾ ਹੈ। ਬੰਦਾ ਮਾਂ ਦੇ ਰਾਹੀਂ ਪਹਿਲੀ ਵਾਰ ਕਿਸੇ ਔਰਤ ਦੇ ਜਿਸਮ ਨੂੰ ਸਿਖਦੈ। ਮਾਂ ਦੀਆਂ ਛਾਤੀਆਂ ਤੋਂ ਔਰਤ ਦੇ ਜਿਸਮ ਨਾਲ ਬੰਦੇ ਦੀ ਪਹਿਲੀ ਜਾਣ ਪਛਾਣ ਹੁੰਦੀ ਐ। ਇਹੀ ਕਾਰਨ ਐ, ਸਾਰੀ ਉਮਰ ਬੰਦੇ ਔਰਤਾਂ ਦੀਆਂ ਛਾਤੀਆਂ ਵੇਖਦੇ ਰਹਿ ਜਾਂਦੇ ਐ। ਅਸਲ ਵਿਚ ਉਹ ਉਨ੍ਹਾਂ ਵਿਚੋਂ ਆਪਣੀ ਗੁਆਚੀ ਹੋਈ ਪਹਿਲੀ ਜਾਣ ਪਛਾਣ ਲੱਭ ਰਹੇ ਹੁੰਦੇ ਨੇ।” “ਮਰੇ ਹੋਏ ਸੁਪਨਿਆਂ ਦੀ ਇਹੀ ਟ੍ਰੇਡਿਜੀ ਹੁੰਦੀ ਹੈ। ਉਹ ਮਰ ਕੇ ਵੀ ਨਹੀਂ ਮਰਦੇ। ਪਏ ਰਹਿੰਦੇ ਨੇ ਮੁਰਦੇ ਬਣ ਕੇ ਮਨ ਦੀਆਂ ਅਚੇਤ ਕਬਰਾਂ ਵਿਚ। ਤੇ ਫਿਰ ਜੇ ਕੋਈ ਲੰਘ ਜਾਏ ਕਬਰ ਦੇ ਉਤੋਂ, ਜਾਗ ਪੈਂਦੇ ਨੇ ਉਦਾਸ ਰੂਹਾਂ ਬਣਕੇ।” “ਤਮਾ ਵੀ ਕੋਈ ਮਰਨ ਵਾਲੀ ਚੀਜ਼ ਇਆ ਵੀਰ ਮੇਰਿਆ। ਜਿਸ ਦੀ ਤਮਾ ਮਰ ਗਈ, ਸਮਝੋ ਉਸ ਦੀ ਆਤਮਾ ਮਰ ਗਈ।” ਸੁਰਜੀਤ ਪਾਤਰ ਨੇ ਪੁਸਤਕ ਦੇ ਸਰਵਰਕ ਉਤੇ ਲਿਖਿਆ ਹੈ, “ਡੌਗੀਟੇਲ ਡਰਾਈਵ ਇਕਬਾਲ ਮਾਹਲ ਦਾ ਬਹੁਤ ਦਿਲਚਸਪ, ਸੱਜਰਾ ਤੇ ਵਿਲੱਖਣ ਨਾਵਲ ਹੈ। ਥੀਮ ਵੀ ਬਹੁਤ ਅਹਿਮ ਹੈ ਤੇ ਉਸ ਥੀਮ ਦੀ ਥਾਹ ਪਾਉਣ ਲਈ ਜੋ ਤਰੀਕਾ ਚੁਣਿਆ ਹੈ ਉਹ ਵੀ ਕਮਾਲ ਹੈ। ਰਿੰਦਾਂ ਦੀ ਮਹਿਫ਼ਲ ਵਿਚ ਹਾਜ਼ਰ ਸਾਰੇ ਜਣੇ ਔਰਤ ਨਾਲ ਆਪਣੇ ਸੰਬੰਧਾਂ ਦੀ ਹੱਡਬੀਤੀ ਸੁਣਾਉਂਦੇ ਹਨ। ਗੱਲ ਦੀ ਗੇਂਦ ਕਦੀ ਰਸਾਤਲ ਵਿਚ ਡਿੱਗ ਪੈਂਦੀ ਹੈ ਤੇ ਕਦੀ ਉੱਚੀ ਉਠ ਕੇ ਅਸਮਾਨ ਵਿਚ ਚੰਦ ਬਣ ਜਾਂਦੀ ਹੈ। ਪੁਰਸ਼ਾਂ ਦੀ ਗੱਲਬਾਤ ਵਿਚੋਂ ਉਨ੍ਹਾਂ ਦੀ ਮਾਨਸਿਕਤਾ ਦੇ ਸਾਰੇ ਪਹਿਲੂ ਉਜਾਗਰ ਹੁੰਦੇ ਹਨ। ਨਾਵਲ ਵਿਚਲੇ ਕਿਰਦਾਰਾਂ ਦੇ ਅਨੁਭਵ ਤੇ ਉਹਨਾਂ ਦੀ ਬਹਿਸ ਪੰਜਾਬੀ ਪਾਠਕਾਂ ਵਿਚ ਇਸ ਰਿਸ਼ਤੇ ਪ੍ਰਤੀ ਗਹਿਰੀ ਚੇਤਨਾ ਪੈਦਾ ਕਰੇਗੀ।” ਗਹਿਰੀ ਚੇਤਨਾ ਪੈਦਾ ਕਰਨ ਦੇ ਨਾਲ ਇਹ ਗੱਲ ਵੀ ਪੱਕੀ ਹੈ ਕਿ ਨਾਵਲ ਚਰਚਾ ਵੀ ਛੇੜੇਗਾ। ਛੜਿਆਂ, ਰੰਡਿਆਂ ਤੇ ਕਬੀਲਦਾਰਾਂ ਦੇ ਪਰਦੇ ਪਾੜਨ ਬਦਲੇ ਕੁਝ ਸਲਾਹੁਣਗੇ ਕੁਝ ਨਿੰਦਣਗੇ। ਗੁਰਭਜਨ ਗਿੱਲ ਦੇ ਸ਼ਬਦਾਂ ਵਿਚ ਇਕਬਾਲ ਮਾਹਲ ਪੂਰਨ ਵਾਂਗ ਪੰਜਾਬ ਦਾ ਪ੍ਰਦੇਸੀ ਪੁੱਤਰ ਹੈ। ਬਚਪਨ ਵਿਚ ਦੁਆਬੇ ਤੋਂ ਮਾਲਵੇ ਵਿਚ ਆ ਗਿਆ ਅਤੇ ਮਾਲਵੇ ਤੋਂ ਵਲੈਤ ਤੇ ਕੈਨੇਡਾ ਚਲਾ ਗਿਆ। ਓਪਰੀ ਧਰਤੀ ਦਾ ਪਾਣੀ ਹਾਲੇ ਤਕ ਉਸ ਅੰਦਰਲੇ ਪੰਜਾਬ ਦਾ ਕੁਝ ਨਹੀਂ ਵਿਗਾੜ ਸਕਿਆ। ਇਹ ਨਾਵਲ ਲੇਖਕ ਨੇ ਤਟਫਟ ਨਹੀਂ ਲਿਖਿਆ। ਇਕਬਾਲ ਰਾਮੂਵਾਲੀਏ ਨੇ ਭੇਤ ਖੋਲ੍ਹਿਆ ਹੈ ਕਿ ਇਸ ਦਾ ਅਣਲਿਖਤ ਖਰੜਾ ਉਹ ਕਈ ਵਰ੍ਹਿਆਂ ਤੋਂ ਉਹਦੇ ਨਾਲ ਸਾਂਝਾ ਕਰਦਾ ਆ ਰਿਹਾ ਸੀ। ਨਦੀਮ ਪਰਮਾਰ ਨੇ ਇਸ ਨਾਵਲ ਨੂੰ ਪਿਆਰ ਤੇ ਕਾਮ ਦੇ ਵਿਸ਼ੇ ਤੋਂ ਇਲਾਵਾ ਆਪਣੇ ਆਪ ਦੀ ਸਵੈ-ਪੜਚੋਲ ਤੇ ਹੋਰ ਬਹੁਤ ਕੁਝ ਕਿਹਾ ਹੈ। ਗੁਰਚਰਨ ਰਾਮਪੁਰੀ ਲਿਖਦਾ ਹੈ, “ਇਕਬਾਲ ਦੀ ਇਸ ਨਵੀਂ ਕਿਰਤ ਵਿਚ ਅਜੋਕੇ ਸਮਾਜ ਦੀ ਬਹੁਪੱਖੀ ਤਸਵੀਰ ਹੈ। ਮਨੁੱਖੀ ਮਨ ਦੇ ਅੰਦਰਲੇ ਅਨੰਦ ਭਰਪੂਰ ਪਲਾਂ ਦੇ ਨਾਲ ਨਾਲ ਅਜੋਕੇ ਜੀਵਨ ਵਿਚਲੀਆਂ ਪੀੜਾਂ, ਕੁੜੱਤਣ ਅਤੇ ਤਣਾਵਾਂ ਦਾ ਬਿਆਨ ਹੈ। ਭੁੱਖ ਅਤੇ ਦੁੱਖ ਦੀ ਤਸਵੀਰ…।” ਲੇਖਕ ਆਪਣੇ ਪਾਤਰਾਂ ਦੀਆਂ ਲੁਕਵੀਆਂ ਤੇ ਨੰਗੀਆਂ ਕਹਾਣੀਆਂ ਸੁਣਾ ਕੇ ਨਾਵਲ ਦੇ ਅਖ਼ੀਰ ਵਿਚ ਲਿਖਦਾ ਹੈ, “ਮੈਂ ਇਸ ਨਾਵਲ ਨੂੰ ਦੁਬਾਰਾ ਪੜ੍ਹਨਾ ਚਾਹੁੰਦਾ ਹਾਂ। ਮੈਂ ਵੇਖਣਾ ਚਾਹੁੰਦਾ ਹਾਂ ਕਿ ਕਿਤੇ ਇਨ੍ਹਾਂ ਵਿਚੋਂ ਕੋਈ ਕਹਾਣੀ ਮੇਰੀ ਤਾਂ ਨਹੀਂ।” ਨਾਲ ਉਹ ਪਾਠਕਾਂ ਨੂੰ ਵੀ ਕਹਿੰਦਾ ਹੈ, “ਤੁਸੀਂ ਵੀ ਸੋਚਣਾ…।” ਇਹ ਟ੍ਰੇਲਰ ਹੈ। ਪੂਰਾ ਡਰਾਮਾ ਵੇਖਣ ਲਈ ਪੂਰਾ ਨਾਵਲ ਪੜ੍ਹਨਾ ਪਵੇਗਾ। ਮੈਂ ਤਾਂ ਇਹ ਨਾਵਲ ‘ਕੰਪਿਊਟਰ ਦੇ ਧਨੰਤਰ’ ਕਿਰਪਾਲ ਸਿੰਘ ਪੰਨੂੰ ਕੋਲੋਂ ਦੋ ਦਿਨਾਂ ਲਈ ਉਧਾਰਾ ਲਿਆ ਸੀ ਜੋ ਇਕ ਦਿਨ ਤੇ ਇਕ ਰਾਤ ਵਿਚ ਮੁਕਾ ਲਿਆ। ”

Sarwan Singh (Principal)